ਕੋਵਿਡ-19 ਮਹਾਂਮਾਰੀ ਕਰਕੇ ਪ੍ਰਾਪਰਟੀ ਟੈਕਸ/ਹਾਊਸ ਟੈਕਸ, ਪਾਣੀ, ਸੀਵਰੇਜ ਦੇ ਬਕਾਇਆ ਨੂੰ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ ਵਿੱਚ ਹੋਇਆ 30 ਜੂਨ, 2020 ਤੱਕ ਵਾਧਾ

ਸ਼ਹਿਰ ਵਾਸੀ ਆਪਣਾ ਪ੍ਰਾਪਰਟੀ ਟੈਕਸ/ਹਾਊਸ ਟੈਕਸ, ਪਾਣੀ, ਸੀਵਰੇਂਜ ਬਕਾਇਆ ਸਮੇ ਅਨੁਸਾਰ ਭਰ ਕੇ 10 ਫੀਸਦੀ ਦੀ ਵਿਸੇਸ਼ ਛੋਟ ਦਾ ਉਠਾਉਣ ਲਾਹਾ

ਵੈਬਸਾਈਟ https://mseva.lgpunjab.gov.in/citizen ਜਰੀਏ ਵੀ ਭਰਿਆ ਜਾ ਸਕਦਾ ਹੈ ਟੈਕਸ ਕਮਿਸ਼ਨਰ ਨਗਰ ਨਿਗਮ ਵੱਲੋ ਨਗਰ ਨਿਗਮ ਅਧੀਨ ਆਉਦੇ ਮੋਗਾ ਵਾਸੀਆਂ ਨੂੰ ਜਲਦ ਤੋ ਜਲਦ ਟੈਕਸ ਭਰਨ ਦੀ ਕੀਤੀ ਅਪੀਲ

ਮੋਗਾ 29 ਮਈ:(ਸੰਕਰ ਯਾਦਵ )ਕਮਿਸ਼ਨਰ ਨਗਰ ਨਿਗਮ ਮੋਗਾ ਸ੍ਰੀਮਤੀ ਅਨੀਤਾ ਦਰਸ਼ੀ ਨੇ ਨਗਰ ਨਿਗਮ ਦੀ ਹਦੂਦ ਅੰਦਰ ਰਹਿ ਰਹੇ ਸ਼ਹਿਰ ਵਾਸੀਆਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਆਮ ਜਨਤਾ ਨੂੰ ਵਿਸੇਸ਼ ਸਹੂਲਤ ਦਿੰਦਿਆਂ ਸਰਕਾਰੀ ਹੁਕਮਾਂ ਮੁਤਾਬਿਕ ਪ੍ਰਾਪਰਟੀ ਟੈਕਸ ਅਤੇ ਹਾਊਸ ਟੈਕਸ ਦੇ ਬਕਾਇਆਜਾਤ ਨੂੰ 31 ਮਈ, 2020 ਤੱਕ ਯਕਮੁਸ਼ਤ ਜਮ੍ਹਾਂ ਕਰਵਾਉਣ ਤੇ ਸਾਰੇ ਵਿਆਜ/ਜੁਰਮਾਨੇ ਦੀ ਮੁਆਫੀ ਦੇ ਨਾਲ-ਨਾਲ ਬਣਦੇ ਹਾਊਸ ਜਾਂ ਪ੍ਰਾਪਰਟੀ ਟੈਕਸ ਤੇ 10 ਫੀਸਦੀ ਦੀ ਵਿਸੇਸ਼ ਛੋਟ ਦੇਣ ਦਾ ਫੈਸਲਾ ਲਿਆ ਗਿਆ ਸੀ।
ਪਰ ਪੰਜਾਬ ਵਿੱਚ ਕੋਵਿਡ-19 ਦੇ ਮੱਦੇਨਜ਼ਰ ਕਰਫਿਊ ਲੱਗਣ ਅਤੇ ਲਾਕਡਾਉਨ ਹੋਣ ਕਰਕੇ ਸਰਕਾਰ ਵੱਲੋ ਸਰਕਾਰੀ ਹਦਾਇਤਾਂ ਅਨੁਸਾਰ ਦਿੱਤੀ ਗਈ ਵਿਸੇਸ਼ ਛੋਟ ਵਿੱਚ ਹੋਰ ਵਾਧਾ ਕਰਦੇ ਹੋਏ ਹੁਣ ਇਸਦੀ ਆਖਰੀ ਮਿਤੀ 30 ਜੂਨ 2020 ਤੱਕ ਵਧਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸਦੇ ਨਾਲ ਹੀ ਪਾਣੀ ਅਤੇ ਸੀਵਰੇਂਜ ਦੇ ਬਕਾਇਆ ਨੂੰ ਵੀ ਯਕਮੁਸ਼ਤ ਜਮ੍ਹਾਂ ਕਰਵਾਉਣ ਤੇ 10 ਫੀਸਦੀ ਸਰਚਾਰਜ ਤੋ 30 ਜੂਨ 2020 ਤੱਕ ਛੋਟ ਦਿੱਤੀ ਗਈ ਹੈ। ਕਮਿਸ਼ਨਰ ਨੇ ਨਗਰ ਨਿਗਮ ਮੋਗਾ ਦੀ ਹਦੂਦ ਅੰਦਰ ਰਹਿ ਰਹੇ ਹਰ ਆਮ ਅਤੇ ਖਾਸ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ 30 ਜੂਨ, 2020 ਤੱਕ ਆਪਣਾ ਬਣਦਾ ਪ੍ਰਾਪਰਟੀ ਟੈਕਸ/ਹਾਊਸ ਟੈਕਸ, ਪਾਣੀ ਅਤੇ ਸੀਵਰੇਂਜ ਦੇ ਬਕਾਇਆ ਨੂੰ ਜਮ੍ਹਾਂ ਕਰਵਾ ਸੱਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿੱਚ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਕਿਸੇ ਵੀ ਦਫ਼ਤਰੀ ਕੰਮਕਾਜ਼ ਵਾਲੇ ਦਿਨ ਨਗਰ ਨਿਗਮ ਮੋਗਾ ਦੇ ਕਮਰਾ ਨੰਬਰ 3 ਅਤੇ 10 ਵਿਖੇ ਪਹੁੰਚ ਕੇ ਪੁੱਛ ਗਿੱਛ ਕੀਤੀ ਜਾ ਸਕਦੀ ਹੈ।
ਉਨ੍ਹਾਂ ਦੱਸਿਆ ਕਿ ਜਿਹੜੇ ਲੋਕ ਘਰ ਬੇਠੇ ਆਨਲਾਈਨ ਪ੍ਰਾਪਰਟੀ ਟੇੈਕਸ ਜਮ੍ਹਾਂ ਕਰਵਾਉਣਾ ਚਹੁੰਦੇ ਹਨ ਉਹ ਦਫ਼ਤਰ ਦੀ ਵੈਬਸਾਈਟ https://mseva.lgpunjab.gov.in/citizen ਤੇ ਟੈਕਸ ਭਰ ਸਕਦੇ ਹਨ।

Author: Ashish Sharma

Leave a Reply

Your email address will not be published. Required fields are marked *